Skip Navigation Links
 
 
 
 
 
 
 
Visitor Counter
13345071
 
ਮੁੱਖ-ਪੰਨਾ» ਸਾਡੇ ਬਾਰੇ» ਹਥਿਆਰਬੰਦ ਬਟਾਲੀਅਨਾਂ» ਪੰਜਾਬ ਪੁਲਿਸ ਕਮਾਂਡੋ
imgBg_top
» ਪੰਜਾਬ ਪੁਲਿਸ ਕਮਾਂਡੋ ਕੰਪਲੈਕਸ
 
ਮੈਦਾਨੀ ਸਿਖਲਾਈ        ਉਪਲੱਬਧ ਸਹੂਲਤਾਂ
 

ਕਿਲਾ ਬਹਾਦਰਗੜ੍ਹ ਵਿੱਚ ਕਮਾਂਡੋ ਪੁਲਿਸ ਦਾ ਮੁੱਖ ਦਫ਼ਤਰ
ਪੰਜਾਬ ਪੁਲਿਸ ਕਮਾਂਡੋ ਸਾਲ 1989 ਨੂੰ ਹੋਂਦ ਵਿੱਚ ਆਈ । ਇਸ ਦਾ ਉਦੇਸ਼ ਵਧੀਆ ਸਿਖਲਾਈ ਪ੍ਰਾਪਤ ਫੋਰਸ ਦੀ ਸਥਾਪਨਾ ਕਰਨਾ ਸੀ ਤਾਂ ਜੋ ਰਾਜ ਵਿੱਚ ਅੱਤਵਾਦ ਨਾਲ ਨਜਿੱਠਿਆ ਜਾ ਸਕੇ । 30 ਅਗਸਤ 1988 ਨੂੰ ਪੀ.ਏ.ਪੀ. ਦੀ 33ਵੀਂ ਬਟਾਲੀਅਨ ਨੂੰ ਹੋਂਦ ਵਿੱਚ ਲਿਆਂਦਾ ਗਿਆ ਜਿਸ ਪਿੱਛੇ ਮੁੱਖ ਉਦੇਸ਼ ਵੀ.ਆਈ.ਪੀ. ਦੀ ਸੁੱਰਖਿਆ ਪ੍ਰਦਾਨ ਕਰਨਾ ਅਤੇ ਪੀ.ਏ.ਪੀ. ਨਫਰੀ ਨੂੰ ਘਟਾਉਣਾ ਸੀ ਜੋ ਕਿ ਅਮਨ ਅਤੇ ਕਾਨੂੰਨ ਦੀ ਸੁਰੱਖਿਆ ਵਿੱਚ ਲੱਗੀ ਹੋਈ ਸੀ । ਮਗਰੋਂ ਇਸ 33ਵੀਂ ਬਟਾਲੀਅਨ ਨੂੰ ਸਾਲ 1989 ਵਿੱਚ ਪੀ.ਏ.ਪੀ. ਕਮਾਂਡੋ ਬਟਾਲੀਅਨ ਦਾ ਨਾਮ ਦਿੱਤਾ ਗਿਆ । ਇਸ ਪਿੱਛੋ ਸਾਲ 1990 ਵਿੱਚ ਇਸ ਨੂੰ ਪਹਿਲੀ ਕਮਾਂਡੋ ਬਟਾਲੀਅਨ ਘੋਸ਼ਿਤ ਕੀਤਾ ਗਿਆ । ਇਸ ਬਟਾਲੀਅਨ ਦਾ ਹੈੱਡਕੁਆਟਰ ਪਟਿਆਲਾ ਸ਼ਹਿਰ ਦੇ ਬਾਹਰ –ਵਾਰ ਬਹਾਦਰਗੜ੍ਹ ਵਿੱਚ ਰੱਖਿਆ ਗਿਆ । ਇਹ ਪਟਿਆਲਾ ਬੱਸ ਸਟੈਂਡ ਤੋਂ 7 ਕਿਲੋਮੀਟਰ ਦੀ ਦੂਰੀ ਤੇ ਪਟਿਆਲਾ – ਚੰਡੀਗੜ੍ਹ ਰੋਡ ਤੇ ਸਥਿਤ ਹੈ ।
 
imgBg_btm
 
   
ਮੁਖ ਪੰਨਾ | ਸੰਪਰਕ ਕਰੋ | ਤਰਦੀਦ | ਤੁਹਾਡੀ ਪ੍ਰਤੀਕ੍ਰਿਆ Copyright © 2011 Punjab Police. All rights reserved